ਪਾਠ - 6
ਕੰਪਿਊਟਰ ਦੇ ਵੱਖ-ਵੱਖ ਭਾਗ
ਅਭਿਆਸ (Exercise)
5) ਛੋਟੇ ਉੱਤਰਾਂ ਵਾਲੇ ਪ੍ਰਸ਼ਨ: -
- ਕੰਪਿਊਟਰ ਦੁਆਰਾ ਕਰਵਾਏ ਜਾਣ ਵਾਲੇ 5 ਮੁੱਖ ਕੰਮਾਂ ਦੇ ਨਾਮ ਲਿਖੋ।
ਉੱਤਰ:- ਕੰਪਿਊਟਰ ਦੁਆਰ ਕਰਵਾਏ ਜਾਣ ਵਾਲੇ ਪੰਜ ਮੁੱਖ ਕੰਮਾਂ ਦੇ ਨਾਮ ਹਨ: -
- ਇਨਪੁੱਟ ਲੈਣਾ
- ਸਟੋਰ ਕਰਨਾ
- ਪ੍ਰੋਸੈਸ (ਪ੍ਰਕ੍ਰਿਆ) ਕਰਨਾ
- ਆਊਟਪੁੱਟ ਦੇਣਾ
- ਨਿਯੰਤਰਣ ਕਰਨਾ।
- ਇਨਪੁੱਟ ਇਕਾਈ ਦੇ ਕੰਮ ਦੱਸੋ।
ਉੱਤਰ:- ਇਨਪੁੱਟ ਇਕਾਈ ਦਾ ਮੁੱਖ ਕੰਮ ਕੰਪਿਊਟਰ ਨੂੰ ਇਨਪੁੱਟ (ਡਾਟਾ) ਦੇਣਾ ਹੈ। ਇਹ ਸਾਡੇ ਕੋਲੋਂ ਡਾਟਾ ਅਤੇ ਹਦਾਇਤਾਂ ਪ੍ਰਾਪਤ ਕਰਕੇ ਇਹਨਾਂ ਨੂੰ ਕੰਪਿਊਟਰ ਭਾਸ਼ਾ ਵਿੱਚ ਬਦਲਦੀ ਹੈ ਅਤੇ ਇਸ ਬਦਲੇ ਹੋਏ ਰੂਪ ਨੂੰ ਕੰਪਿਊਟਰ ਤੱਕ ਪਹੁੰਚਾਉਂਦੀ ਹੈ। ਕੀ-ਬੋਰਡ, ਮਾਊਸ ਅਤੇ ਮਾਈਕ ਆਦਿ ਮੁੱਖ ਇਨਪੁੱਟ ਇਕਾਈਆਂ ਹਨ।
- ਕੰਪਿਊਟਰ ਦੀ ਆਊਟਪੁੱਟ ਇਕਾਈ ਦੇ ਕੰਮ ਦੱਸੋ।
ਉੱਤਰ:- ਕੰਪਿਊਟਰ ਦੀ ਆਊਟਪੁੱਟ ਇਕਾਈ ਦਾ ਮੁੱਖ ਕੰਮ ਹੈ ਕੰਪਿਊਟਰ ਤੋਂ ਨਤੀਜੇ (ਆਊਟਪੁੱਟ) ਪ੍ਰਾਪਤ ਕਰਨਾ, ਇਸ ਨੂੰ ਮਨੁੱਖ ਦੇ ਸਮਝਣਯੋਗ ਰੂਪ ਵਿੱਚ ਬਦਲਣਾ ਅਤੇ ਨਤੀਜੇ ਨੂੰ ਸਾਡੇ ਤੱਕ ਪਹੁੰਚਾਉਣਾ। ਮੋਨੀਟਰ, ਪ੍ਰਿੰਟਰ ਅਤੇ ਸਪੀਕਰ ਮੁੱਖ ਆਊਟਪੁੱਟ ਇਕਾਈਆਂ ਹਨ।
- ਆਮ ਵਰਤੋਂ ਵਾਲੀਆਂ ਇਨਪੁੱਟ ਅਤੇ ਆਊਟਪੁੱਟ ਇਕਾਈਆਂ ਦੇ ਨਾਮ ਦੱਸੋ।
ਉੱਤਰ:- ਆਮ ਵਰਤੋਂ ਵਾਲੀਆਂ ਇਨਪੁੱਟ ਇਕਾਈਆਂ ਹਨ; ਕੀ-ਬੋਰਡ, ਮਾਊਸ ਅਤੇ ਮਾਈਕ੍ਰੋਫੋਨ (ਮਾਈਕ) ਜਦਕਿ ਆਊਟਪੁੱਟ ਇਕਾਈਆਂ ਹਨ; ਮੋਨੀਟਰ, ਪ੍ਰਿੰਟਰ ਅਤੇ ਸਪੀਕਰ।